ਨੈਸ਼ਨਲ ਐਂਟੀ-ਕੁਰੱਪਸ਼ਨ ਕਮਿਸ਼ਨ ਵੱਲੋਂ 'ਰੋਬੋਡੇਬਟ ਰੈਫਰਲ' ਸਕੀਮ ਦੀ ਨਵੀਂ ਅਤੇ ਸੁਤੰਤਰ ਸਮੀਖਿਆ ਕਰਨ ਦੀ ਪੁਸ਼ਟੀ

robodebt

'ਰੋਬੋਡੇਬਟ ਰੈਫਰਲ' ਸਕੀਮ ਦੀ ਨਵੀਂ ਅਤੇ ਸੁਤੰਤਰ ਸਮੀਖਿਆ ਕਰਨ ਦੀ ਪੁਸ਼ਟੀ Credit: pat forrest

ਨੈਸ਼ਨਲ ਐਂਟੀ-ਕੁਰੱਪਸ਼ਨ ਕਮਿਸ਼ਨ (NACC) ਨੇ ਇਹ ਪੁਸ਼ਟੀ ਕੀਤੀ ਹੈ ਕਿ ਉਹ ਰੋਬੋਡੇਬਟ ਰੈਫਰਲ ਸਕੀਮ ਦੀ ਨਵੀਂ ਅਤੇ ਸੁਤੰਤਰ ਸਮੀਖਿਆ ਕਰਨਗੇ। ਏਜੰਸੀ ਨੇ ਪਹਿਲਾਂ ਗੈਰਕਾਨੂੰਨੀ ਰੋਬੋਡੇਬਟ ਸਕੀਮ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਛੇ ਹਵਾਲਿਆਂ ਦੀ ਜਾਂਚ ਨਾ ਕਰਨ ਦਾ ਫੈਸਲਾ ਕੀਤਾ ਸੀ। ਰੋਬੋਡੇਬਟ ਸਕੀਮ ਸਰਵਿਸਿਜ਼ ਆਸਟ੍ਰੇਲੀਆ ਦੁਆਰਾ ਚਲਾਇਆ ਜਾਂਦਾ ਇੱਕ ਆਮਦਨ ਅਨੁਪਾਲਨ ਪ੍ਰੋਗਰਾਮ ਸੀ, ਅਤੇ ਇਸ ਸਕੀਮ ਤਹਿਤ ਇਹ ਦੇਖਿਆ ਗਿਆ ਕਿ 2015 ਤੋਂ 2019 ਤੱਕ ਹਜ਼ਾਰਾਂ ਲੋਕਾਂ ਨੂੰ ਭਲਾਈ ਭੁਗਤਾਨਾਂ 'ਤੇ ਝੂਠੇ ਕਰਜ਼ੇ ਦੇ ਨੋਟਿਸ ਭੇਜੇ ਗਏ ਸਨ। ਹਾਲਾਂਕਿ ਸਰਕਾਰ ਨੇ ਹੁਣ ਤੱਕ ਰੋਬੋਡੇਬਟ ਦੇ ਪੀੜਤਾਂ ਨੂੰ $750 ਮਿਲੀਅਨ ਦੀ ਅਦਾਇਗੀ ਕਰ ਦਿੱਤੀ ਹੈ ,ਪਰ ਏਜੰਸੀ ਦੇ ਇੰਸਪੈਕਟਰ ਦੀ ਇੱਕ ਰਿਪੋਰਟ ਮੁਤਾਬਕ ਰੋਬੋਡੇਬਟ ਸਕੀਮ ਤੋਂ ਪ੍ਰਭਾਵਿਤ ਲੋਕਾਂ ਨੂੰ ਅਜੇ ਵੀ ਤਿੰਨ ਮਿਲੀਅਨ ਡਾਲਰ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।


ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share