ਐਸ ਬੀ ਐਸ ਭਾਸ਼ਾ ਦੇ ਪ੍ਰਸਾਰਣ ਆਈਕੋਨਿਕ ‘ਸਾਊਂਡਸ ਆਫ ਆਸਟ੍ਰੇਲੀਆ’ ਸੰਗ੍ਰਿਹ ਵਿੱਚ ਕੀਤੇ ਗਏ ਸ਼ਾਮਲ

SBS broadcasters Ivana Bacic-Serdarevic and a co-worker (SBS) 1.jpg

Credit: SBS

ਆਸਟ੍ਰੇਲੀਆ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਪਿਛੋਕੜ ਨੂੰ ਦਰਸਾਉਂਦੀਆਂ ਦਸ ਅਸਾਧਾਰਨ ਆਡੀਓ ਰਿਕਾਰਡਿੰਗਜ਼ ਨੂੰ ਨੈਸ਼ਨਲ ਫਿਲਮ ਐਂਡ ਸਾਊਂਡ ਆਰਕਾਈਵ ਦੇ ਸਾਊਂਡਜ਼ ਆਫ਼ ਆਸਟ੍ਰੇਲੀਆ ਸੰਗ੍ਰਹਿ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਰਿਕਾਰਡਿੰਗਜ਼ ਵਿੱਚ ਆਦਿਵਾਸੀ ਸੱਭਿਆਚਾਰ, ਹਿੱਪ ਹੌਪ, ਵੱਖ-ਵੱਖ ਭਾਸ਼ਣਾਂ, ਐਸ ਬੀ ਐਸ ਆਡੀਓ ਦੀ ਸ਼ੁਰੂਆਤ ਵਾਲੀ ਇੱਕ ਥੀਮ ਟਿਊਨ, ਇੱਕ ਮਸ਼ਹੂਰ ਆਸਟ੍ਰੇਲੀਅਨ ਬੀਅਰ ਲਈ ਇੱਕ ਵਿਗਿਆਪਨ ਜਿੰਗਲ (ਸੰਗੀਤਕ ਧੁਨ) ਅਤੇ ਹੁਣ ਲੁਪਤ ਹੋ ਚੁੱਕੀ ਪ੍ਰਜਾਤੀ ਦੀ ਆਖਰੀ ਰਿਕਾਰਡਿੰਗ ਸ਼ਾਮਿਲ ਹੈ। ਨੈਸ਼ਨਲ ਫਿਲਮ ਐਂਡ ਸਾਊਂਡ ਆਰਕਾਈਵ ਦੇ ਮੁੱਖ ਨਿਗਰਾਨ ਮੇਗਨ ਲੋਡਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਪ੍ਰਸਾਰਣ ਦੇ ਜਨਮ ਨੂੰ ਸੰਗ੍ਰਹਿ ਵਿੱਚ ਸ਼ਾਮਲ ਕਰਨ ਦੇ ਸਮਰੱਥ ਹੋਣਾ ਛੋਟੀ ਗੱਲ ਨਹੀਂ ਹੈ।


ਐਸ ਬੀ ਐਸ ਦੇ ‘ਹੈੱਡ ਆਫ ਲੈਂਗੂਏਂਜ਼ ਕੰਟੈਂਟ’ ਡਾਵੀਡੇ ਸ਼ਕਿਆਪਾਪੀਏਤਰਾ ਦਾ ਕਹਿਣਾ ਹੈ ਕਿ ਇਸ ਸੰਗ੍ਰਹਿ ਵਿੱਚ ਸ਼ਾਮਿਲ ਹੋਣਾ ਮੌਜੂਦਾ ਸਮੇਂ ਅਤੇ ਅਤੀਤ ਵਿੱਚ ਸਾਡੇ ਸਮਾਜ ਵਿੱਚ ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦੇ ਯੋਗਦਾਨ ਦੀ ਮਾਨਤਾ ਨੂੰ ਬਿਆਨ ਕਰਦਾ ਹੈ। ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ 1975 ਵਿੱਚ ਸਾਡਾ ਸਮਾਜ ਕਿਹੋ ਜਿਹਾ ਸੀ।
Davide Schiappapietra, Head of Language Content SBS
Davide Schiappapietra, Head of Language Content SBS Credit: SBS
ਐਸ ਬੀ ਐਸ ਆਡੀਓ ਅਤੇ ਭਾਸ਼ਾ ਸਮਗਰੀ ਨਿਰਦੇਸ਼ਕ, ਡੇਵਿਡ ਹੁਆ ਦਾ ਕਹਿਣਾ ਹੈ ਕਿ ਇਸ ਸੰਗ੍ਰਹਿ ਵਿੱਚ ਸ਼ਾਮਲ ਹੋਣਾ ਸਨਮਾਨ ਦੀ ਗੱਲ ਹੈ ਅਤੇ ਇਹ ਪਲ ਇਹ ਦਰਸਾਉਂਦਾ ਹੈ ਕਿ ਕਿੰਨਾ ਕੁਝ ਬਦਲ ਗਿਆ ਹੈ।ਐਸ ਬੀ ਐਸ ਹੁਣ 60 ਤੋਂ ਵੱਧ ਭਾਸ਼ਾਵਾਂ ਵਿੱਚ ਅਨੇਕਾਂ ਮੰਚਾਂ ਉੱਤੇ ਸਮੱਗਰੀ ਪ੍ਰਕਾਸ਼ਿਤ ਕਰ ਰਿਹਾ ਹੈ।

ਐਸ ਬੀ ਐਸ ਰੇਡੀਓ ਦਾ ਸ਼ੁਰੂਆਤੀ ਉਦੇਸ਼ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਨਵੀਂ ਮੈਡੀਬੈਂਕ ਯੋਜਨਾ, ਜਿਸ ਨੂੰ ਹੁਣ ਮੈਡੀਕੇਅਰ ਵਜੋਂ ਜਾਣਿਆ ਜਾਂਦਾ ਹੈ, ਦੁਆਰਾ ਲਿਆਂਦੇ ਗਏ ਸਿਹਤ ਸੰਭਾਲ ਪ੍ਰਣਾਲੀ ਵਿੱਚ ਪ੍ਰਸਤਾਵਿਤ ਤਬਦੀਲੀਆਂ ਬਾਰੇ ਸੂਚਿਤ ਕਰਨਾ ਸੀ ਪਰ ਦੋ ਸਾਲਾਂ ਵਿੱਚ ਹੀ ਅੰਤਰ ਭਾਸ਼ਾ ਵਿੱਚ ਸਮੱਗਰੀ ਦਾ ਉਤਪਾਦਨ ਤੇਜ਼ੀ ਨਾਲ ਫੈਲ ਰਿਹਾ ਸੀ। ਸ਼੍ਰੀਮਾਨ ਹੂਆ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਸੀ ਕਿ ਭਾਸ਼ਾ ਪ੍ਰੋਗਰਾਮ ਭਾਈਚਾਰਿਆਂ ਨੂੰ ਜੋੜਨ ਵਿੱਚ ਮਦਦ ਕਰ ਰਹੇ ਸਨ।
Podcast Collection: ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share