ਹਾਲ ਹੀ ਵਿਚ, ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਸੰਸਥਾ (ਐਸ.ਵੀ.ਏ) ਨੂੰ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਕੁਦਰਤੀ ਮੁਸ਼ਕਿਲਾਂ ਦਰਮਿਆਨ ਵਿਕਟੋਰੀਆ ਦੇ ਭਾਈਚਾਰੇ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਕ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।
ਹਾਲਾਂਕਿ ਇਸ ਸਾਲ ਵਿਚ ਪੈਦਾ ਹੋਈਆਂ ਚੁਣੌਤੀਆਂ ਨੇ ਜ਼ਿੰਦਗੀ ਨੂੰ ਠੱਲ ਪਾ ਦਿੱਤੀ ਸੀ, ਪਰ ਇਹ ਮੁਸ਼ਕਿਲਾਂ ਐਸ.ਵੀ.ਏ. ਦੇ ਵਲੰਟੀਅਰਾਂ ਨੂੰ ਰੋਕ ਨਹੀਂ ਸਕੀਆਂ, ਜਿਨ੍ਹਾਂ ਨੇ ਅੱਗ ਨਾਲ ਪ੍ਰਭਾਵਿਤ ਭਾਈਚਾਰਿਆਂ ਅਤੇ ਕੋਰੋਨਾਵਾਇਰਸ ਦੌਰਾਨ ਲੱਗੀ ਤਾਲਾਬੰਦੀ ਵਿਚ ਰਹਿੰਦੇ ਲੋਕਾਂ ਨੂੰ ਖਾਣਾ ਪਹੁੰਚਾਉਣ ਲਈ ਸੈਂਕੜੇ ਕਿਲੋਮੀਟਰ ਦੀ ਯਾਤਰਾ ਕੀਤੀ।
'ਅਸੀਂ ਹਰ ਹਾਲ ਵਿਚ ਮਦਦ ਕਰਨਾ ਚਾਹੁੰਦੇ ਸੀ'
ਐਸਬੀਐਸ ਪੰਜਾਬੀ ਨਾਲ ਇੱਕ ਖਾਸ ਗੱਲਬਾਤ ਵਿੱਚ, ਐਸ.ਵੀ.ਏ ਦੇ ਮੈਂਬਰ ਤੇਜਿੰਦਰ ਸਿੰਘ ਬਰਾੜ ਨੇ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ (ਏ.ਐੱਚ.ਆਰ.ਸੀ.) ਦੁਆਰਾ ਉਨ੍ਹਾਂ ਦੀ ਟੀਮ ਦੀਆਂ ਕੋਸ਼ਿਸ਼ਾਂ ਨੂੰ ਇਹ ਵਿਸ਼ੇਸ਼ ਸਨਮਾਨ ਦੇਣ ਲਈ ਧੰਨਵਾਦ ਕੀਤਾ।
ਪਿਛਲੇ ਸਾਲ ਗਰਮੀਆਂ ਵਿਚ ਲੱਗੀਆਂ ਅੱਗਾਂ ਦੌਰਾਨ ਸ਼ੁਰੂ ਹੋਈ ਉਨ੍ਹਾਂ ਦੀ ਯਾਤਰਾ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੀ ਫੂਡ ਵੈਨ ਲੈਕੇ ਨਿਕਲਦੇ ਸਨ ਤਾਂ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਸਫ਼ਰ ਵਿੱਚ ਉਨ੍ਹਾਂ ਨੂੰ ਕੀ-ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ, "ਸਾਨੂੰ ਸਾਰਿਆਂ ਨੂੰ ਬਸ ਇਹ ਪਤਾ ਸੀ ਕਿ ਅਸੀਂ ਮਦਦ ਕਰਨਾ ਚਾਹੁੰਦੇ ਸੀ।"
ਉਨ੍ਹਾਂ ਅੱਗੇ ਕਿਹਾ ਕਿ, “ਜਦੋਂ ਸਾਡੀ ਟੀਮ ਨੂੰ ਪੂਰਬੀ ਗਿਪਪਸਲੈਂਡ ਖੇਤਰ ਵਿੱਚ ਕੰਟਰੋਲ ਤੋਂ ਬਾਹਰ ਹੋਣ ਵਾਲੀਆਂ ਅੱਗਾਂ ਬਾਰੇ ਪਤਾ ਲੱਗਿਆ ਤਾਂ ਸਾਡੀ ਵਾਲੰਟੀਅਰਾਂ ਦੀ ਟੀਮ ਨੇ ਤੁਰੰਤ ਖਾਣਾ ਤਿਆਰ ਕੀਤਾ ਅਤੇ ਉਨ੍ਹਾਂ ਅੱਗਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।”
Source: Supplied
ਮਾਰਚ ਵਿੱਚ ਮਹਾਂਮਾਰੀ ਫੈਲਣ ਤੋਂ ਬਾਅਦ, ਵਲੰਟੀਅਰਾਂ ਨੇ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਅਤੇ ਮੈਲਬੌਰਨ ਭਰ ਵਿੱਚ ਲੋੜਵੰਦ ਲੋਕਾਂ ਨੂੰ ਹਰ ਰੋਜ਼ ਲਗਭਗ 400 ਤੋਂ ਵੀ ਵੱਧ ਤਿਆਰ ਖਾਣੇ ਦੇ ਪੈਕੇਜ ਪ੍ਰਦਾਨ ਕੀਤੇ।
“ਸਾਡੀ ਟੀਮ ਨੇ ਕੋਵਿਡ-19 ਸੰਕਟ ਦੇ ਸਮੇਂ ਦੌਰਾਨ ਲੋੜਵੰਦਾਂ ਲਈ ਪਕਾਏ ਗਏ ਖਾਣੇ ਦੀ ਮੁਫਤ ਸਪੁਰਦਗੀ ਸ਼ੁਰੂ ਕੀਤੀ।"
ਸ੍ਰੀਮਾਨ ਸਿੰਘ ਨੇ ਕਿਹਾ, “ਅਸੀਂ 18 ਮਾਰਚ ਤੋਂ ਖਾਣਾ ਵੰਡਣਾ ਸ਼ੁਰੂ ਕੀਤਾ ਅਤੇ 31 ਦਸੰਬਰ ਤੱਕ ਇਹ ਪ੍ਰੋਗਰਾਮ ਲਗਾਤਾਰ ਚਲਾਇਆ ਅਤੇ ਇਸ ਸਮੇਂ ਦੌਰਾਨ ਲਗਭਗ 140,000 ਤੋਂ ਵੱਧ ਖਾਣੇ ਦੇ ਪੈਕੇਜ ਵੰਡੇ।”
Volunteers at SVA preparing meals Source: Supplied by SVA
ਇਸ ਸਾਲ, ਏ.ਐੱਚ.ਆਰ.ਸੀ. ਨੇ ਮਨੁੱਖੀ ਅਧਿਕਾਰਾਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਅਤੇ ਸੰਸਥਾਵਾਂ ਦੇ ਉਪਰਾਲਿਆਂ ਨੂੰ ਮਾਨਤਾ ਦੇਣ ਲਈ ਮਨੁੱਖੀ ਅਧਿਕਾਰਾਂ ਦੇ ਨਾਇਕਾਂ ਦੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਵਿਚ ਸਾਲ 2020 ਦੌਰਾਨ "ਦਿਆਲਤਾ, ਪ੍ਰੇਰਨਾ ਅਤੇ ਉਮੀਦ" ਦੀ ਭਾਵਨਾ ਦੇ ਨਾਲ ਭਾਈਚਾਰੇ ਵਿਚ ਇੱਕ ਮਹੱਤਵੂਰਨ ਫਰਕ ਲਿਆਉਣ ਵਾਲੇ 10 ਉਮੀਦਵਾਰਾਂ ਦੀ ਚੋਣ ਕੀਤੀ ਗਈ।
ਸ਼੍ਰੀ ਤੇਜਿੰਦਰ ਸਿੰਘ ਬਰਾੜ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ