ਮੈਲਬੌਰਨ ਦਾ ਰਹਿਣ ਵਾਲਾ ਨੌਨਿਹਾਲ ਸਿੰਘ ਮਹਿਜ਼ 6 ਸਾਲ ਦਾ ਹੈ ਪਰ ਕੇ-ਮਾਰਟ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਜਾਰੀ ਕੀਤੀ ਗਈ ਇੱਕ ਨਵੀਂ ਕੈਟਾਲਾਗ ਅਤੇ ਆਨਲਾਈਨ ਵਿਗਿਆਪਨ ਵਿੱਚ ਨਜ਼ਰ ਆਉਣ ਤੋਂ ਬਾਅਦ ਉਹ ਭਾਈਚਾਰੇ ਅਤੇ ਸਕੂਲ ਦੇ ਸਾਥੀਆਂ ਦਰਮਿਆਨ ਪ੍ਰਸਿੱਧੀ ਦਾ ਅਨੰਦ ਮਾਣ ਰਿਹਾ ਹੈ।
ਐਸ ਬੀ ਐਸ ਪੰਜਾਬੀ ਨਾਲ ਇੰਟਰਵੀਊ ਦੌਰਾਨ ਗੱਲ ਕਰਦਿਆਂ ਨੌਨਿਹਾਲ ਦੇ ਪਿਤਾ ਸ੍ਰੀ ਅਵਤਾਰ ਸਿੰਘ ਨੇ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਕੇ-ਮਾਰਟ ਵੱਲੋਂ ਕਿਸੇ ਕੇਸ ਧਾਰੀ ਸਿੱਖ ਬਚੇ ਨੂੰ ਆਪਣੇ ਵਿਗਿਆਪਨ ਵਿੱਚ ਕੰਮ ਕਰਨ ਲਈ ਚੁਣਿਆ ਗਿਆ ਹੋਵੇ।
ਉਨ੍ਹਾਂ ਦੱਸਿਆ ਕਿ ਨੌਨਿਹਾਲ ਪਿਛਲੇ ਲਗਭਗ 4 ਸਾਲ ਤੋਂ ਇੱਕ ਚਾਈਲਡ ਮਾਡਲ ਵਜੋਂ ਕਈ ਵਿਗਿਆਪਨਾਂ ਵਿੱਚ ਕੰਮ ਕਰ ਚੁੱਕਾ ਹੈ ਪਰ ਕੇ-ਮਾਰਟ ਵੱਲੋਂ ਪੇਸ਼ ਕੀਤੇ ਗਏ ਵਿਗਿਆਪਨ ਨੇ ਉਨ੍ਹਾਂ ਨੇ ਪੁੱਤਰ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ ਅਤੇ ਉਸ ਨੂੰ ਭਾਈਚਾਰੇ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
![Kmart (2).png](https://images.sbs.com.au/45/64/8dd8399d4d70884a416bc8c22bbd/kmart-2.png?imwidth=1280)
Naunihal Singh Credit: Supplied
"ਉਹ ਇੱਕ ਪ੍ਰਤਿਭਾਸ਼ਾਲੀ ਬੱਚਾ ਹੈ ਅਤੇ ਉਸਨੂੰ ਕੇ-ਮਾਰਟ ਵਰਗੇ ਇੱਕ ਵੱਡੇ ਬ੍ਰਾਂਡ ਲਈ ਕੰਮ ਕਰਨ ਦਾ ਇਹ ਮੌਕਾ ਮਿਲਣਾ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ।"
ਇਸ ਵਿਗਿਆਪਨ ਨੇ ਸੋਸ਼ਲ ਮੀਡੀਆ 'ਤੇ ਵਿਆਪਕ ਪ੍ਰਸ਼ੰਸਾ ਹਾਸਲ ਕੀਤੀ ਹੈ, ਜਿਥੇ ਕਈ ਲੋਕਾਂ ਵੱਲੋਂ ਕੇ-ਮਾਰਟ ਦੀ ਆਸਟ੍ਰੇਲੀਆ ਦੀ ਵਿਭਿੰਨਤਾ ਨੂੰ ਦਰਸਾਉਣ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
![Kmart.png](https://images.sbs.com.au/e3/b4/4a059c214c6991e4d5cf2094b693/kmart.png?imwidth=1280)
The ad has garnered widespread praise on social media, with many praising K-Mart for showcasing Australia's diversity. Credit: Supplied
"ਕੇ-ਮਾਰਟ ਵਿਖੇ, ਅਸੀਂ ਇੱਕ ਵਿਭਿੰਨਤਾ ਵਾਲੇ ਮਾਹੌਲ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜੋ ਸਾਡੇ ਸਾਰੇ ਗਾਹਕ ਅਤੇ ਟੀਮ ਦੇ ਮੈਂਬਰ ਪ੍ਰਤੀਨਿਧਤਾ ਅਤੇ ਜਸ਼ਨ ਮਹਿਸੂਸ ਕਰ ਸਕਣ। ਕਈ ਸਾਲਾਂ ਤੋਂ ਅਸੀਂ ਆਪਣੇ ਗਾਹਕਾਂ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਣ ਲਈ ਵਚਨਬੱਧ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਦੋਂ ਭਾਈਚਾਰਾ ਸਾਡੇ ਸਟੋਰ ਵਿੱਚ ਆਏ ਤਾਂ ਮਹਿਸੂਸ ਕਰੇ ਕਿ ਕੇ-ਮਾਰਟ ਵਿੱਚ ਉਸ ਦੀ ਨੁਮਾਇੰਦਗੀ ਹੋ ਰਹੀ ਰਹੀ ਹੈ।"
ਜ਼ਿਕਰਯੋਗ ਹੈ ਕਿ ਕੇ-ਮਾਰਟ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇੱਕ ਜਾਣਿਆ-ਪਛਾਣਿਆ ਬ੍ਰਾਂਡ ਹੈ, ਜਿਸ ਵੱਲੋਂ ਦੋਨਾਂ ਦੇਸ਼ਾਂ ਵਿੱਚ 300 ਤੋਂ ਵੱਧ ਡਿਪਾਰਟਮੈਂਟ ਸਟੋਰ ਚਲਾਏ ਜਾਂਦੇ ਹਨ।
LISTEN TO
![Punjabi_Naunihal Singh image](https://images.sbs.com.au/dims4/default/e39e7d2/2147483647/strip/true/crop/1920x1080+0+0/resize/1280x720!/quality/90/?url=http%3A%2F%2Fsbs-au-brightspot.s3.amazonaws.com%2F4f%2F55%2Ff6540eba4054a0aa9ee03399667e%2Fkmart-1.png&imwidth=600)
ਪੂਰੀ ਇੰਟਰਵਿਊ ਸੁਣਨ ਲਈ ਹੇਠਾਂ ਬਣੇ ਪਲੇ ਬਟਨ ਤੇ ਕਲਿਕ ਕਰੋ
SBS Punjabi
17/07/202410:42
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।