ਪੈਰਾਸੀਟਾਮੋਲ ਘਾਤਕ ਵੀ ਸਾਬਤ ਹੋ ਸਕਦੀ ਹੈ; ਜਾਣੋ ਇਸ ਦਵਾਈ ਦੀ ਵਿਕਰੀ ਦੇ ਨਵੇਂ ਕਨੂੰਨ

paracetamol.jpg

ਡਾਕਟਰ ਸੰਦੀਪ ਭਗਤ 20 ਸਾਲਾਂ ਤੋਂ ਵਿਕਟੋਰੀਆ ਵਿੱਚ ਇੱਕ ਜਨਰਲ ਪ੍ਰੈਕਟੀਸ਼ਨਰ ਵਜੋਂ ਕੰਮ ਕਰ ਰਹੇ ਹਨ ਅਤੇ ਪੈਲੀਏਟਿਵ ਕੇਅਰ ਵਿਕਟੋਰੀਆ ਦੇ ਮੈਂਬਰ ਵੀ ਹਨ। Credit: Foreground: Supplied by Dr Bhagat, Background: Pexels

Get the SBS Audio app

Other ways to listen


Published 10 February 2025 2:24pm
Updated 10 February 2025 3:57pm
By Shyna Kalra
Source: SBS

Share this with family and friends


ਆਸਟ੍ਰੇਲੀਆ ਵਿੱਚ ਪੈਰਾਸੀਟਾਮੋਲ ਦਵਾਈ ਦੀ ਵਿਕਰੀ ਉੱਤੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਹੁਣ ਜੇਕਰ ਤੁਸੀਂ ਕਿਸੇ ਸੁਪਰਮਾਰਕੀਟ, ਪੈਟਰੋਲ ਸਟੇਸ਼ਨ, ਜਾਂ ਸੁਵਿਧਾ ਸਟੋਰ ਤੋਂ ਪੈਰਾਸੀਟਾਮੋਲ ਖਰੀਦ ਰਹੇ ਹੋ, ਤਾਂ ਤੁਹਾਨੂੰ 16 ਗੋਲੀਆਂ (ਜਾਂ ਕੈਪਸੂਲ) ਤੋਂ ਵੱਡਾ ਪੈਕ ਨਹੀਂ ਮਿਲ ਸਕਦਾ। ਕੈਮਿਸਟ ਵਲੋਂ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਉੱਤੇ ਵੀ ਸੀਮਾ ਲਗਾਈ ਜਾ ਸਕਦੀ ਹੈ। ਅੰਕੜਿਆਂ ਮੁਤਾਬਕ ਹਰ ਸਾਲ ਲਗਭਗ 50 ਆਸਟ੍ਰੇਲੀਅਨ ਲੋਕ ਪੈਰਾਸੀਟਾਮੋਲ ਦੇ ਜ਼ਹਿਰ ਨਾਲ ਮਰਦੇ ਹਨ, ਅਤੇ 200 ਤੋਂ ਵੱਧ ਜਿਗਰ ਦੇ ਨੁਕਸਾਨ ਨਾਲ ਹਸਪਤਾਲ ਵਿੱਚ ਦਾਖਲ ਹੁੰਦੇ ਹਨ। ਆਮ ਵਿਕਣ ਵਾਲੀ ਇਹ ਦਵਾਈ ਕਦੋਂ ਜ਼ਹਿਰੀਲੀ ਬਣ ਜਾਂਦੀ ਹੈ ਅਤੇ ਇਹ ਨਵੇਂ ਕਨੂੰਨ ਕੀ ਹਨ, ਜਾਨਣ ਲਈ ਸੁਣੋ ਡਾ. ਸੰਦੀਪ ਭਗਤ ਨਾਲ ਐਸ ਬੀ ਐਸ ਪੰਜਾਬੀ ਦੀ ਖ਼ਾਸ ਗੱਲਬਾਤ.......


ਇਸ ਫੈਸਲੇ ਨੇ ਉਨ੍ਹਾਂ ਲੋਕਾਂ ਵਿੱਚ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ ਜੋ ਲੰਬੇ ਸਮੇਂ ਤੋਂ ਦਰਦ ਨਾਲ ਨਜਿੱਠ ਰਹੇ ਹਨ, ਖਾਸ ਤੌਰ 'ਤੇ ਉਹ ਲੋਕ ਜੋ 'ਓਸਟ੍ਰੋਆਰਥਾਈਰਾਈਟਿਸ' ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ।

ਪੌਡਕਾਸਟ ਰਾਹੀਂ ਜਾਣੋ ਦਰਦ ਉੱਤੇ ਕਾਬੂ ਪਾਉਣ ਦੇ ਹੋਰ ਤਰੀਕੇ........
LISTEN TO
Punjabi_06022025_Paracetamol image

ਪੈਰਾਸੀਟਾਮੋਲ ਘਾਤਕ ਵੀ ਸਾਬਤ ਹੋ ਸਕਦੀ ਹੈ; ਜਾਣੋ ਇਸ ਦਵਾਈ ਦੀ ਵਿਕਰੀ ਦੇ ਨਵੇਂ ਕਨੂੰਨ

SBS Punjabi

10/02/202511:49

Disclaimer: This article's content and audio are not intended to be a substitute for professional medical advice, diagnosis, or treatment. Always seek the advice of your physician or other qualified health providers with any questions you may have regarding a medical condition.

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you