ਵਿਗਿਆਨੀਆਂ ਦਾ ਕਹਿਣਾ ਹੈ ਕਿ ਕੁਆਂਟਮ ਕੰਪਿਊਟਿੰਗ ਮੈਡੀਕਲ ਖੋਜ, ਮੌਸਮ ਦੀ ਭਵਿੱਖਬਾਣੀ, ਜਲਵਾਯੂ ਪਰਿਵਰਤਨ ਮਾਡਲਿੰਗ, ਬੈਟਰੀਆਂ ਦੇ ਵਿਕਾਸ, ਸਾਈਬਰ ਸੁਰੱਖਿਆ ਅਤੇ ਨਵਿਆਉਣਯੋਗ ਊਰਜਾ ਵਿੱਚ ਇੱਕ ਗੇਮ-ਚੇਂਜਰ ਹੋ ਸਕਦੀ ਹੈ।
ਪਰ ਕੁੱਝ ਵੱਡੀਆਂ ਚੁਣੌਤੀਆਂ ਵੀ ਹਨ।
ਜ਼ਿਆਦਾਤਰ ਕੁਆਂਟਮ ਕੰਪਿਊਟਰ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਗਰਮੀ, ਬਿਜਲੀ ਅਤੇ ਚੁੰਬਕੀ ਖੇਤਰ ਸਿਸਟਮ ਨੂੰ ਕਰੈਸ਼ ਕਰਨ ਦਾ ਕਾਰਨ ਬਣ ਸਕਦੇ ਹਨ, ਅਤੇ ਇਸ ਲਈ ਉਹਨਾਂ ਨੂੰ ਬਹੁਤ ਠੰਡੇ, ਨਿਯੰਤਰਿਤ ਕਮਰਿਆਂ ਵਿੱਚ ਰੱਖਣ ਦੀ ਲੋੜ ਹੁੰਦੀ ਹੈ।
ਫਿਰ ਵੀ, ਕੁਆਂਟਮ ਕੰਪਿਊਟਿੰਗ ਵਿੱਚ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਗਿਆ ਹੈ - ਗਲੋਬਲ ਦੌੜ ਚੰਗੀ ਤਰ੍ਹਾਂ ਚੱਲ ਰਹੀ ਹੈ। ਅਤੇ ਆਸਟ੍ਰੇਲੀਆ ਇਸ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ।
ਪਿਛਲੇ ਮਹੀਨੇ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਘੋਸ਼ਣਾ ਕੀਤੀ ਸੀ ਕਿ ਫੈਡਰਲ ਅਤੇ ਕੁਈਨਜ਼ਲੈਂਡ ਸਰਕਾਰਾਂ ਦੁਨੀਆ ਦੇ ਪਹਿਲੇ ਵਪਾਰਕ ਤੌਰ 'ਤੇ ਉਪਯੋਗੀ ਕੁਆਂਟਮ ਕੰਪਿਊਟਰ ਬਣਾਉਣ ਲਈ ਲਗਭਗ 1 ਬਿਲੀਅਨ ਡਾਲਰ ਦਾ ਨਿਵੇਸ਼ ਕਰਨਗੀਆਂ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।