ਆਸਟ੍ਰੇਲੀਅਨ ਫਿਲਮਕਾਰ ਵੱਲੋਂ ਬਣਾਈ ਪੰਜਾਬੀ ਫਿਲਮ ਪਹੁੰਚੀ ਓਟੀਟੀ ਪਲੇਟਫਾਰਮ 'ਤੇ

shared image.jfif

ਯੋਗੀ ਦੇਵਗਨ ,ਆਸਟ੍ਰੇਲੀਅਨ ਫਿਲਮਕਾਰ Credit: Credit:Supplied

ਆਸਟ੍ਰੇਲੀਅਨ ਫਿਲਮਕਾਰ ਵੱਲੋਂ ਬਣਾਈ ਗਈ ਪੰਜਾਬੀ ਫਿਲਮ 'ਏ ਸਾਈਲੈਂਟ ਐਸਕੇਪ' ਅੱਜਕਲ ਓ ਟੀ ਟੀ ਪਲੇਟਫਾਰਮ 'ਤੇ ਉਪਲੱਬਧ ਹੈ। ਇਹ ਫਿਲਮ ਬਾਲੀਵੁੱਡ ਇੰਟਰਨੈਸ਼ਨਲ ਫਿਲਮ ਫੈਸਟੀਵਲ (ਚੌਥੇ ਸੀਜ਼ਨ) ਵਿੱਚ ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਫਿਲਮ ਸਮੇਤ ਦੁਨੀਆ ਭਰ ਵਿੱਚ 22 ਪੁਰਸਕਾਰ ਜਿੱਤ ਕੇ ਹੁਣ ਗਲੋਬਲ ਸਟ੍ਰੀਮਿੰਗ ਪਲੇਟਫਾਰਮ 'ਤੇ ਰਿਲੀਜ਼ ਹੋ ਗਈ ਹੈ, ਜੋ ਕਿ ਆਸਟ੍ਰੇਲੀਆ, ਸੰਯੁਕਤ ਰਾਜ, ਯੂਨਾਇਟੇਡ ਕਿੰਗਡਮ ਅਤੇ ਯੂਰਪੀਅਨ ਯੂਨੀਅਨ ਸਮੇਤ 244 ਤੋਂ ਵੱਧ ਦੇਸ਼ਾਂ ਵਿੱਚ ਉਪਲੱਬਧ ਹੈ। ਸਾਊਥ ਆਸਟ੍ਰੇਲੀਆ ਦੇ ਵਸਨੀਕ ਅਤੇ ਫਿਲਮ ਦੇ ਨਿਰਦੇਸ਼ਕ ਯੋਗੀ ਦੇਵਗਨ ਦੀ ਇਹ ਛੋਟੀ ਫਿਲਮ ਸੱਚੀਆਂ ਘਟਨਾਵਾਂ ਉੱਤੇ ਅਧਾਰਿਤ ਹੈ। ਫਿਲਮ ਦੀ ਸ਼ੂਟਿੰਗ ਭਾਰਤ ਵਿਖੇ ਕੀਤੀ ਗਈ ਹੈ। ਇਸ ਫਿਲਮ ਦਾ ਓ ਟੀ ਟੀ ਪਲੇਟਫਾਰਮ ਤੇ ਪਹੁੰਚਣਾ ਸਥਾਨਕ ਆਸਟ੍ਰੇਲੀਅਨ ਫ਼ਿਲਮਕਾਰਾਂ ਨੂੰ ਹੁੰਗਾਰਾ ਪ੍ਰਦਾਨ ਕਰ ਰਿਹਾ ਹੈ। ਫਿਲਮ ਦੇ ਓ ਟੀ ਟੀ ਤੱਕ ਪੁੱਜਣ ਤੱਕ ਦਾ ਸਫਰ ਕਿਸ ਤਰ੍ਹਾਂ ਦਾ ਰਿਹਾ, ਆਓ ਸੁਣਦੇ ਹਾਂ ਇਸ ਪੌਡਕਾਸਟ ਰਾਹੀਂ .... ..


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share