ਫੈਡਰਲ ਪਾਰਲੀਮੈਂਟ ਵਿੱਚ ਪੜ੍ਹੇ ਗਏ ਮਾਹੀ ਵਰਮਾ ਸਮੇਤ ਸੈਂਕੜੇ ਬੱਚਿਆਂ ਵਲੋਂ ਸੰਸਦ ਮੈਂਬਰਾਂ ਨੂੰ ਲਿਖੇ ਪੱਤਰ

maahi verma_SBS PUNJABI.png

Credit: SBS

ਸਿਆਸਤ ਵਿੱਚ ਬੱਚਿਆਂ ਦੀ ਆਵਾਜ਼ ਬੁਲੰਦ ਕਰਨ ਦੀ ਮੁਹਿੰਮ ਕਰਨ ਦੇ ਹਿੱਸੇ ਵਜੋਂ ਸੰਸਦ ਮੈਂਬਰਾਂ ਅਤੇ ਸੈਨੇਟਰਾਂ ਨੇ ਸੰਸਦ ਵਿੱਚ ਆਪਣੇ ਸਭ ਤੋਂ ਘੱਟ ਉਮਰ ਦੇ ਵੋਟਰਾਂ ਦੇ ਪੱਤਰ ਪੜ੍ਹੇ ਹਨ।ਸੀਨੇਟਰਜ਼ ਨੇ ਦੇਸ਼ ਭਰ ਦੇ ਬੱਚਿਆਂ ਵਲੋਂ ਭੇਜੇ ਪੱਤਰਾਂ ਨੂੰ ਪੜ੍ਹ ਕੇ ਸੁਣਾਉਣ ਦੀ ਇਸ ਚਾਰ ਸਾਲ ਪੁਰਾਣੀ ਪਿਰਤ ਨੂੰ ਜਾਰੀ ਰੱਖਿਆ ਹੈ। ਸੰਸਦ ਵਿੱਚ ਕੁੱਲ ਮਿਲਾ ਕੇ 370 ਭਾਸ਼ਣ ਹੋਏ, ਜਿਨ੍ਹਾਂ ਵਿੱਚ 25 ਸਾਲ ਤੋਂ ਘੱਟ ਉਮਰ ਦੇ 500 ਤੋਂ ਵੱਧ ਨੌਜਵਾਨਾਂ ਨੇ ਯੋਗਦਾਨ ਪਾਇਆ। ਦਰਅਸਲ ਇਨ੍ਹਾਂ ਨੌਜਵਾਨਾਂ ਨੇ ਆਪਣੇ ਸਥਾਨਕ ਐੱਮਪੀਜ਼ ਨੂੰ ਬਹੁਤ ਕੁਝ ਕਹਿਣ ਲਈ ਪੱਤਰ ਲਿਖੇ ਹਨ, ਜਿਨ੍ਹਾਂ ਵਿੱਚ ਭਾਰਤੀ ਮੂਲ ਦੀ ਮਾਹੀ ਵਰਮਾ ਵੀ ਸ਼ਾਮਿਲ ਹੈ। ਕਾਬਲੇਗੌਰ ਹੈ ਕਿ ਫੈਡਰਲ ਪਾਰਲੀਮੈਂਟ ਵਿੱਚ ਕੁੱਲ 227 ਸਿਆਸਤਦਾਨ ਹਨ ਪਰ ਉਨ੍ਹਾਂ ਵਿੱਚੋਂ 35 ਸਾਲ ਤੋਂ ਘੱਟ ਉਮਰ ਵਾਲੇ ਸਿਰਫ ਛੇ ਜਣੇ ਹਨ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ
'ਤੇ ਫਾਲੋ ਕਰੋ


Share