ਪਾਕਿਸਤਾਨ ਡਾਇਰੀ : ਐਫ਼ ਬੀ ਆਰ ਨੇ ਵਿਦੇਸ਼ਾਂ ਤੋਂ ਪਾਕਿਸਤਾਨ ਲਿਆਉਣ ਵਾਲੇ ਸਾਮਾਨ ’ਤੇ ਕੱਸਿਆ ਸ਼ਿਕੰਜਾ

Baggage restrictions

ਪਾਕਿਸਤਾਨ ਆਉਣ ਵਾਲੇ ਲੋਕ ਆਪਣੇ ਨਾਲ ਸਿਰਫ ਇੱਕ ਮੋਬਾਈਲ ਫੋਨ ਹੀ ਲਿਆ ਸਕਣਗੇ। Source: Flickr

ਪਾਕਿਸਤਾਨ ਫੈਡਰਲ ਸਰਕਾਰ ਦੇ ਮਹਿਕਮੇ ਫੈਡਰਲ ਬੋਰਡ ਆਫ ਰੈਵੇਨਿਊ (ਐਫ ਬੀ ਆਰ) ਨੇ ਪਾਕਿਸਤਾਨ ਤੋਂ ਬਾਹਰ ਦੂਜੇ ਮੁਲਕਾਂ ਵਿੱਚ ਵੱਸਦੇ ਲੋਕਾਂ ਦੀ ਮੁਲਕ ਵਾਪਸੀ ਵੇਲੇ ਲਿਆਉਣ ਵਾਲੀਆਂ ਵਸਤੂਆਂ ਉੱਤੇ ਹੱਦ ਲਾਗੂ ਕਰ ਦਿੱਤੀ ਹੈ। ਐਫ ਬੀ ਆਰ ਨੇ ਬੈਗੇਜ਼ ਰੂਲਜ਼ 2006 ਵਿੱਚ ਬਦਲਾਅ ਦੀ ਮਨਸੂਬਾਬੰਦੀ ਕਰ ਕੇ ਆਮ ਲੋਕਾਂ ਦੀ ਰਾਇ ਲਈ ਭੇਜ ਦਿੱਤਾ ਹੈ ਅਤੇ ਇਸ ਸਬੰਧੀ ਜਵਾਬ ਦਾਇਰ ਕਰਨ ਲਈ ਸਿਰਫ 7 ਦਿਨਾਂ ਦਾ ਸਮਾਂ ਰੱਖਿਆ ਗਿਆ ਹੈ। ਨਵੇਂ ਨਿਯਮਾਂ ਮੁਤਾਬਿਕ ਹੁਣ ਵਿਦੇਸ਼ਾਂ ਤੋਂ ਪਾਕਿਸਤਾਨ ਆਉਣ ਵਾਲੇ ਲੋਕ ਆਪਣੇ ਨਾਲ ਸਿਰਫ ਇੱਕ ਮੋਬਾਈਲ ਫੋਨ ਹੀ ਲਿਆ ਸਕਣਗੇ ਅਤੇ ਇੱਕ ਤੋਂ ਜ਼ਿਆਦਾ ਫੋਨ ਸਰਕਾਰ ਵੱਲੋਂ ਜ਼ਬਤ ਕਰ ਲਏ ਜਾਣਗੇ। ਇਸੇ ਤਰ੍ਹਾਂ ਬੈਗੇਜ਼ ਦੇ ਸਮਾਨ ਵਿਚ 1200 ਡਾਲਰ ਤੋਂ ਵੱਧ ਦਾ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ, ਜੋ ਜੁਰਮਾਨੇ ਅਦਾ ਕਰਨ ਬਾਅਦ ਵੀ ਵਾਪਸ ਨਹੀਂ ਕੀਤੇ ਜਾਣਗੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share