ਪ੍ਰਿੰਸੀਪਲ ਇਕਬਾਲ ਸਿੰਘ ਔਜਲਾ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦੀਆਂ ਗਤੀਵਿਧੀਆਂ ਦੌਰਾਨ ਮਾਪਿਆਂ ਦੀ ਸ਼ਮੂਲੀਅਤ ਇੱਕ ਬੱਚੇ ਦੇ ਕਰੀਅਰ ਦੀ ਸਫਲਤਾ ਨੂੰ ਉਚੇਚੇ ਤੌਰ ਤੇ ਨਿਰਧਾਰਤ ਕਰਦੀ ਹੈ।
ਪ੍ਰਵਾਸੀ ਪਰਿਵਾਰਾਂ 'ਚ ਬੱਚਿਆਂ ਲਈ ਸਕੂਲ ਦੀ ਚੋਣ ਵੇਲੇ ਅਕਸਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਲੈਕੇ ਸ਼ਸ਼ੋਪੰਜ ਪਾਈ ਜਾਂਦੀ ਹੈ। ਖਾਸ ਕਰਕੇ ਪ੍ਰਵਾਸੀ ਪਿਛੋਕੜ ਵਾਲੇ ਬਹੁਤ ਸਾਰੇ ਪਰਿਵਾਰ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣਾ ਪਸੰਦ ਕਰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਪ੍ਰਾਈਵੇਟ ਸਕੂਲਾਂ ਦਾ ਪੱਧਰ ਸਰਕਾਰੀ ਸਕੂਲਾਂ ਨਾਲੋਂ ਬੇਹਤਰ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸ੍ਰੀ ਔਜਲਾ ਨੇ ਇਸ ਗੱਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ,"ਅਜਿਹਾ ਬਿਲਕੁਲ ਨਹੀਂ ਹੈ।"
ਇੱਕ ਸਕੂਲ ਦਾ 'ਮਾਹੌਲ' ਦੂਜੇ ਸਕੂਲ ਨਾਲੋਂ ਬਿਹਤਰ ਜ਼ਰੂਰ ਹੋ ਸਕਦਾ ਹੈ, ਪਰ ਇਹ ਧਾਰਨਾ ਸੱਚ ਨਹੀਂ ਹੈ ਕਿ ਪ੍ਰਾਈਵੇਟ ਸਕੂਲ ਦੀ 'ਸਿੱਖਿਆ' ਸਰਕਾਰੀ ਸਕੂਲ ਦੀ ਸਿੱਖਿਆ ਨਾਲੋਂ ਬਿਹਤਰ ਹੈ।ਪ੍ਰਿੰਸੀਪਲ ਇਕਬਾਲ ਸਿੰਘ ਔਜਲਾ
'ਮਾਪਿਆਂ ਦੀ ਸ਼ਮੂਲੀਅਤ'
ਸ੍ਰੀ ਔਜਲਾ ਨੇ ਕਿਹਾ ਕਿ ਬੱਚੇ ਦੀਆਂ ਸਕੂਲੀ ਗਤੀਵਿਧੀਆਂ ਵਿੱਚ ਮਾਪਿਆਂ ਦੀ ਸ਼ਮੂਲੀਅਤ ਅਕਾਦਮਿਕ ਸਫ਼ਲਤਾ ਦੇ ਸਾਬਤ ਹੋਏ ਪੂਰਵ-ਸੂਚਕਾਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ਬੱਚੇ ਨੂੰ ਸਕੂਲ ਵਿੱਚ 'ਡਰੌਪ ਅਤੇ ਪਿੱਕ' ਕਰਨ ਤੋਂ ਇਲਾਵਾ ਮਾਪਿਆਂ ਨੂੰ ਉਨ੍ਹਾਂ ਦੇ ਸਕੂਲ ਦੀਆਂ ਗਤੀਵਿਧੀਆਂ 'ਚ ਦਿਲਚਸਪੀ ਨਾਲ ਸ਼ਾਮਿਲ ਹੋਣਾ ਚਾਹੀਦਾ ਹੈ।

ਆਸਟ੍ਰੇਲੀਆ ਦੇ ਇੱਕ ਬਨਾਨਾ ਫਾਰਮ ਵਿਖੇ ਪ੍ਰਿੰਸੀਪਲ ਇਕਬਾਲ ਸਿੰਘ ਔਜਲਾ ਦੀ ਨਿੱਕੇ ਹੁੰਦਿਆਂ ਦੀ ਤਸਵੀਰ।
ਆਸਟ੍ਰੇਲੀਆ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਸਕੂਲਾਂ ਵਿਚਲਾ ਫਰਕ
ਚਾਰ ਬੱਚਿਆਂ ਦੇ ਪਿਤਾ, ਸ੍ਰੀ ਔਜਲਾ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਸਾਰੇ ਬੱਚੇ ਰੀਜਨਲ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹਨ ਅਤੇ ਉਨ੍ਹਾਂ ਦਾ ਅਕਾਦਮਿਕ ਰਿਕਾਰਡ ਕਾਫੀ ਚੰਗਾ ਹੈ।
ਇਕਬਾਲ ਹੋਰਾਂ ਨੇ ਦੱਸਿਆ ਕਿ "ਸਕੂਲ ਬੱਚੇ ਦੀ ਸਿੱਖਣ ਦੀ ਪ੍ਰਕਿਰਿਆ ਲਈ ਮਹੱਤਵਪੂਰਨ ਹੁੰਦੇ ਹਨ, ਪਰ ਉਹ ਤੁਹਾਡੇ ਬੱਚੇ ਦੀਆਂ ਕਦਰਾਂ-ਕੀਮਤਾਂ ਜਾਂ ਚਰਿੱਤਰ ਨੂੰ ਪਰਿਭਾਸ਼ਿਤ ਨਹੀਂ ਕਰਦੇ ਹਨ। ਕਲਾਸਰੂਮ ਦੀ ਪੜ੍ਹਾਈ ਦੇ ਨਾਲ-ਨਾਲ ਘਰ ਦਾ ਮਾਹੌਲ ਵੀ ਕਾਫੀ ਮਹੱਤਵਪੂਰਨ ਹੈ। "
ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ, ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਤੁਹਾਡਾ ਬੱਚਾ ਕਿਸੇ ਖੇਡ ਜਾਂ ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੈ, ਤਾਂ ਸ਼ਹਿਰੀ ਖੇਤਰਾਂ ਦੇ ਸਕੂਲ ਪੇਂਡੂ ਖੇਤਰਾਂ ਨਾਲੋਂ ਬਿਹਤਰ ਸਹੂਲਤਾਂ ਪ੍ਰਦਾਨ ਕਰਦੇ ਹਨ ਜਿਵੇਂ ਕਿ ਵੱਡੇ ਗਰਾਉਂਡ, ਵੱਡੇ ਮੰਚ ਆਦਿ ਪਰ ਪੜ੍ਹਾਈ ਪੱਖੋਂ ਪੇਂਡੂ ਤੇ ਸ਼ਹਿਰੀ ਸਕੂਲਾਂ 'ਚ ਇੱਥੇ ਕੋਈ ਅੰਤਰ ਨਹੀਂ ਹੈ।

ਯੂਨੈਸਕੋ ਦੀ ਕਾਨਫਰੰਸ ਦੌਰਾਨ ਪ੍ਰਿੰਸੀਪਲ ਇਕਬਾਲ ਸਿੰਘ ਦੀ ਨੋਬਲ ਪੀਸ ਪ੍ਰਾਈਜ਼ ਵਿਜੇਤਾ ਅਤੇ ਪੂਰਬੀ ਤਿਮੋਰ ਦੇ ਪ੍ਰਧਾਨ, ਜੋਸ ਰਾਮੋਸ-ਹੋਰਟਾ ਦੇ ਨਾਲ ਇੱਕ ਤਸਵੀਰ।
ਸਭ ਤੋਂ ਪਹਿਲਾਂ ਸ਼੍ਰੀ ਔਜਲਾ 1999 ਵਿੱਚ ਆਸਟ੍ਰੇਲੀਆ ਦੇ ਇੱਕ ਸੀਨਅਰ ਸਕੈਂਡਰੀ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਨਿਯੁਕਤ ਹੋਏ ਤੇ ਆਸਟ੍ਰੇਲੀਆ ਦੇ ਸਿੱਖਿਆ ਖੇਤਰ ਵਿੱਚ ਸਾਲਾਂ ਤੋਂ ਸਰਗਰਮ ਸ਼੍ਰੀ ਇਕਬਾਲ ਇਸ ਸਮੇਂ ਕੁਈਨਸਲੈਂਡ ਦੇ ਕੈਬੂਲਚਰ ਸ਼ਹਿਰ ਦੇ ਦੱਖਣ-ਪੂਰਬੀ ਹਿੱਸੇ ਵਿੱਚ, ਤੁਲਾਵੋਂਗ ਸਟੇਟ ਸਕੂਲ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ।
ਇਕਬਾਲ ਸਿੰਘ ਔਜਲਾ ਦੇ ਜੀਵਨ ਸਫ਼ਰ ਅਤੇ ਆਸਟ੍ਰੇਲੀਆ ਦੀ ਸਕੂਲੀ ਪੜਾਈ ਬਾਰੇ ਹੋਰ ਦਿਲਚਸਪ ਗੱਲਾਂ ਜਾਨਣ ਲਈ ਸੁਣੋ ਇਹ ਖਾਸ ਇੰਟਰਵਿਊ
LISTEN TO

punjabi_24022023_iqbalaujla.mp3
19:58
Also Read in English

Parental engagement determines a child's career success, says expert