ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਹਨ ਆਸਟ੍ਰੇਲੀਆ ਦੇ ਸਕੂਲ

ਬਹੁਤੇ ਵਿਦਿਆਰਥੀ ਇਸ ਹਫ਼ਤੇ ਸਕੂਲ ਪਰਤ ਆਏ ਹਨ ਪਰ ਆਸਟ੍ਰੇਲੀਆ ਅਜੇ ਵੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਬੇਸ਼ੱਕ ਰਾਜ ਅਤੇ ਫੈਡਰਲ ਪੱਧਰ 'ਤੇ ਯਤਨ ਕੀਤੇ ਗਏ ਹਨ, ਪਰ ਨਵਾਂ ਸਕੂਲੀ ਸਾਲ ਹੁਣ ਲੋੜੀਂਦੇ ਅਧਿਆਪਕਾਂ ਤੋਂ ਬਿਨਾਂ ਹੀ ਸ਼ੁਰੂ ਹੋਵੇਗਾ। ਇੱਕ ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਦੇ ਅੰਤ ਵਿੱਚ ਨਿਊ ਸਾਊਥ ਵੇਲਜ਼ ਵਿੱਚ ਲਗਭਗ 2,000 ਫੁੱਲ-ਟਾਈਮ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਰਹਿ ਗਈਆਂ ਸਨ ਅਤੇ ਰਾਜ ਭਰ ਵਿੱਚ 10,000 ਕਲਾਸਾਂ ਨੂੰ 'ਮਰਜ' ਜਾਂ ਰੱਦ ਕਰਨਾ ਪਿਆ ਸੀ।ਅਧਿਆਪਕਾਂ ਦੀ ਕਮੀ ਦੇ ਪੱਖ ਤੋਂ ਖੇਤਰੀ ਇਲਾਕਿਆਂ ਵਿੱਚ ਸਥਿਤੀ ਇਸਤੋਂ ਵੀ ਮਾੜੀ ਹੈ। ਹੋਰ ਜਾਣਕਾਰੀ ਲਈ ਇਹ ਰਿਪੋਰਟ ਸੁਣੋ....
Share