ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਖ਼ਬਰਨਾਮਾ: 25 ਮਾਰਚ ਨੂੰ ਸੰਘੀ ਬਜਟ ਦੀ ਡਿਲੀਵਰੀ ਤੋਂ ਪਹਿਲਾਂ ਲੇਬਰ ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਆਰਥਿਕ ਨੀਤੀਆਂ 'ਤੇ ਵਿਚਾਰ

Source: AAP
ਲੇਬਰ ਸਰਕਾਰ ਅਤੇ ਵਿਰੋਧੀ ਧਿਰ ਕੱਲ੍ਹ (ਮੰਗਲਵਾਰ 25 ਮਾਰਚ) ਰਾਤ ਸੰਘੀ ਬਜਟ ਦੀ ਡਿਲੀਵਰੀ ਤੋਂ ਪਹਿਲਾਂ ਆਪਣੀਆਂ ਆਰਥਿਕ ਨੀਤੀਆਂ 'ਤੇ ਗੱਲਬਾਤ ਕਰ ਰਹੇ ਹਨ। ਸਰਕਾਰ ਇਸ ਸਾਲ ਦੀਆਂ ਆਖਰੀ ਦੋ ਤਿਮਾਹੀਆਂ ਵਿੱਚ ਵੰਡੇ ਗਏ $150 ਡਾਲਰ ਦੇ ਊਰਜਾ ਬਿੱਲ ਦੀ ਛੋਟ ਸਮੇਤ ਰਹਿਣ-ਸਹਿਣ ਦੀ ਲਾਗਤ ਵਿੱਚ ਰਾਹਤ ਦਾ ਵਾਅਦਾ ਕਰ ਰਹੀ ਹੈ। ਉਧਰ ਵਿਰੋਧੀ ਧਿਰ ਦੇ ਵਿੱਤ ਬੁਲਾਰੇ, ਜੇਨ ਹਿਊਮ ਦਾ ਕਹਿਣਾ ਹੈ ਕਿ ਗੱਠਜੋੜ ਸਬਸਿਡੀ ਦਾ ਸਮਰਥਨ ਕਰੇਗਾ, ਪਰ ਨਾਲ ਹੀ ਗੈਸ ਦੀ ਸਪਲਾਈ ਵਧਾਉਣ 'ਤੇ ਧਿਆਨ ਵੀ ਕੇਂਦਰਿਤ ਕਰੇਗਾ। ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ...
Share