2023 ਵਿੱਚ ਕ੍ਰਿਪਟੋਕਰੰਸੀ ਨਿਵੇਸ਼ ਘੁਟਾਲਿਆਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਨੂੰ $171 ਮਿਲੀਅਨ ਦਾ ਨੁਕਸਾਨ ਹੋਇਆ।
ਕ੍ਰਿਪਟੋਕਰੰਸੀ ਦੀ ਅਪੀਲ ਇਹ ਹੈ ਕਿ ਇਹ ਸਰਕਾਰ, ਕੇਂਦਰੀ ਬੈਂਕਾਂ ਅਤੇ ਫੈਡਰਲ ਰਿਜ਼ਰਵ ਤੋਂ ਵੱਖ ਕੰਮ ਕਰਦੀ ਹੈ।
ਕੁਈਨਜ਼ਲੈਂਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਰੈਂਡ ਲੋਅ ਨੇ ਕਿਹਾ ਕਿ "ਬਹੁਤ ਸਾਰੇ ਲੋਕ ਸਰਕਾਰੀ ਦਖਲਅੰਦਾਜ਼ੀ ਤੋਂ ਮੁਕਤ ਪ੍ਰਣਾਲੀ ਵਿੱਚ ਲੈਣ-ਦੇਣ ਕਰਨ ਦੇ ਯੋਗ ਹੋਣ ਦੇ ਵਿਚਾਰ ਨੂੰ ਪਸੰਦ ਕਰਦੇ ਹਨ।"
'ਕੰਜ਼ਿਊਮਰ ਐਡਵੋਕੇਸੀ ਗਰੁੱਪ ਚੁਆਇਸ' ਦੇ ਪਾਲਿਸੀ ਮੁਖੀ ਟੌਮ ਅਬੋਰਿਜ਼ਕ ਨੇ ਐਸਬੀਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ: "ਗਵਾਚ ਚੁੱਕੇ ਪੈਸਿਆਂ ਵਿੱਚੋਂ 96 ਪ੍ਰਤੀਸ਼ਤ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ ਅਤੇ ਖਪਤਕਾਰ ਇਸਦਾ ਨੁਕਸਾਨ ਝੱਲਦਾ ਹੈ।"
'ਯੂਨੀਵਰਸਿਟੀ ਓਫ ਕੁਈਨਜ਼ਲੈਂਡ' ਦੇ ਇੱਕ ਸਰਵੇਖਣ ਅਨੁਸਾਰ, ਸਭ ਤੋਂ ਵੱਧ ਖ਼ਤਰਾ ਉਹਨਾਂ ਲੋਕਾਂ ਨੂੰ ਹੈ ਜਿਹਨਾਂ ਦੀ ਅੰਗਰੇਜ਼ੀ ਦੂਜੀ ਭਾਸ਼ਾ ਹੈ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।